Wednesday, September 21, 2011

ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਏ.........

ਕਈ ਸਾਲਾਂ ਤੋਂ ਸੁਪਨਿਆਂ ਦੇ ਵਿੱਚ ਆਉਂਦੀ ਏ, ਬਿੱਲੀਆਂ ਅੱਖਾਂ ਪਰ ਚਿਹਰੇ ਤੇ ਪਰਦਾ ਏ, ਅੱਜ ਸਵੇਰ ਤੋਂ ਛਿੱਕਾਂ ਆਈ ਜਾਂਦੀਆਂ ਨੇ, ਦੱਸੀਂ ਮਾਂ ਮੈਨੂੰ ਕਿਹੜਾ ਚੇਤੇ ਕਰਦਾ ਏ, ਜਿੰਨਾ ਕੁੜੀਏ ਤੂੰ ਮੁੰਡੇ ਤੇ ਮਰਦੀ ਏਂ ਓਦੂੰ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ. .

ਜਦੋ ਲਾਇਆ ਸੀ ਅੱਖੀਆ ਤੂ ਸੀ ਬਡਾ ਖੁਸ਼,............


ਜਦੋ ਲਾਇਆ ਸੀ ਅੱਖੀਆ ਤੂ ਸੀ ਬਡਾ ਖੁਸ਼,
ਤੈਨੂ ਗੋਡੇ-ਗੋਡੇ ਚਡਿਆ ਸੀ ਚਾ ਵੇ ਦਿਲਾ,
ਹੁਣ ਲੁਕ- ਲੁਕ ਰੋਨਾ ਗੱਲਾ ਸਭ ਤੋ ਲੁਕਾਉਣਾ,
ਉਦੋ ਕੀਦੇ ਨਾਲ ਕੀਤੀ ਸੀ ਸਲਾਹ ਵੇ ਦਿਲਾ,

Thursday, August 18, 2011

ਉਹ ਮੈਨੂੰ ਰੁੱਸੇ ਨੂੰ ਮਨਾਉਣ ਆਈ ਸੀ..

ਉਹ ਮੈਨੂੰ ਰੁੱਸੇ ਨੂੰ ਮਨਾਉਣ ਆਈ ਸੀ... ਗਿਲੇ ਸ਼ਿਕਵੇ ਸਾਰੇ ਮਿਟਾਉਣ ਆਈ ਸੀ.. ਮ ਚੁੱਪ ਚਾਪ ਸੁਣਦਾ ਰਿਹਾ ਕੋਈ ਹੁੰਗਾਰਾ ਭਰਿਆ ਨਾ. ਅੱਜ ਉਹ ਆਪਣੇ ਦਿਲ ਦਾ ਹਾਲ ਸੁਣਾਉਣ ਆਈ.. ਰੋ ਰੋ ਕੇ ਮਾਫੀ ਮੰਗੀ.. ਅੱਜ ਉਹ ਆਪਣੇ ਤੋ ਬੇਵਫਾਈ ਦਾ ਦਾਗ ਮਿਟਾਉਣ ਆਈ.. ਮੈ ਖੁਦਗਰਜ ਬਸ ਪਿਆ ਹੀ ਰਿਹਾ. ਉੱਠ ਕੇ ਉਹਦੇ ਹੰਜੂ ਪੂੰਜ ਨਾ ਸਕਿਆ.. ਜੋ ਮੇਰੀ ਕਬਰ ਤੇ ਦੀਪ ਜਗਾਉਣ ਆਈ ਸੀ.. ♥♥

Tuesday, August 16, 2011

Us Naal Yaari Kade Na Laiyo...


Us Naal Yaari Kade Na Laiyo...
Jisnu Apne Aap Te Gharoor Hove...

Maa Baap Nu Bura Na Akhiyo ..
Bhavein Lakh Uhna Da Kasoor Hove..

Bure Raaste Na Pai Jaiyo...
Chahe Kini Vi Manzil Door Hove..

Raah Jaande Nu Kadi Dill Na Daiyo..
Chahe Lakh Mooh Ute Noor Hove..

Mohabbat Sirf Othe Kariyo..
Jithe Piyaar Nibhaon Da Dastoor Hove..

Monday, August 15, 2011

RAB DA RUTBA APNI THNA TE, YAAR DA RUTBA WAKH,


RAB DA RUTBA APNI THNA TE, YAAR DA RUTBA WAKH,
RAB NU TARSE ATMA TE YAAR NU TARSE AAKH /
DUNIYA VICH WADMULLE DONHA DE DIDAR,
PAR SAB TO AUKHA LABNA LOKO EK KHUDA EK YAAR //

Thursday, August 11, 2011

ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ,

ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ,,..ਚੁੱਲੇ ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ,,..ਮੈ ਗਲਤ ਸੀ , ਗਲਤ ਹਾ ,ਕੁਝ ਠੀਕ ਬਖ਼ਸ਼ ਦੇ ਮਾਲਕਾ,,..ਆਪਣੀ ਰਜਾ ਵਿਚ ਰਿਹਣ ਦੀ ਤੌਫੀਕ ਬਕਸ਼ ਦੇ ਮਾਲਕਾ .......

ਸਾਨੂੰ ਦਰ ਤੇ ਬਿਠਾ ਕੇ ਰੱਖ ਅਸੀ ਹੋਰ ਕੀ ਲੇਣਾ

ਸਾਨੂੰ ਦਰ ਤੇ ਬਿਠਾ ਕੇ ਰੱਖ ਅਸੀ ਹੋਰ ਕੀ ਲੇਣਾ
ਅਸੀ ਜੂੱਤੀਆਂ ਤੇਰੇ ਪੈਰਾਂ ਦਿਆਂ
ਅਸੀ ਕੂੱਤੀਆ ਤੇਰੇ ਦਰਾਂ ਦਿਆਂ
ਸਾਨੂੰ ਬੂਹੇ ਤੇ ਬਿਠਾ ਕੇ ਰੱਖ ਅਸੀ ਹੋਰ ਕੀ ਲੇਣਾ

ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ.....


ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ
ਮੈ ਤਾ ਨੱਚਦਾ ਇੱਸ਼ਕ ਤੇਰੇ ਵਿੱਚ...
ਮੈਨੂੰ ਲੋਕੀਂ ਕਮਲਾ ਕਹਿੰਦੇਂ ਨੇ.....
ਜਿਹੜੇ ਰੰਗੇਂ ਨਾਮ ਤੇਰੇ ਵਿੱਚ ਬਸ ਉਹੀ ਨਜਾਰਾ ਲੇਦੇਂ ਨੇ....
ਸਾਈਂ ਮੇਰੇ ਦਿਆ ਪੈਰਾਂ ਥੱਲੇਂ........
ਆਕੇ ਸਾਰਾ ਜੱਗ ਵੱਸਦਾ........
ਫੱਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ.....
ਜੱਗ ਭੇਹੜਾ ਰਹਿੰਦਾ ਏਮੇਂ ਕੱਲਾ ਦੱਸਦਾ......

Thursday, August 4, 2011

ਮੈਨੂ ਪੁਲ ਗਈ ਖੁਦਾਯੀ ਚੰਨਆ ਸਾਰੀ,


ਮੈਨੂ ਪੁਲ ਗਈ ਖੁਦਾਯੀ ਚੰਨਆ ਸਾਰੀ,
ਤੇਰੇ ਨੀ ਖਯਾਲ ਪੁਲ ਦੇ ..
ਸਾਡੀ ਸਜਨਾ ਯਾਦ ਪੁਲਾ ਕੇ ,,
ਕਿਹ੍ੜਾ ਵੇ ਤੂ ਰੱਬ ਹੋ ਗੇਆ
ਆਪ ਯਾਰ ਬਿਨਾ ਨਈ ਓ ਰੇਹੰਦਾ ,ਸਾਨੂ ਕਿਹੰਦਾ ਚੰਗੀ ਗੱਲ ਨਈ
ਜੈ ਦਾਤਾ ਮੁਰਾਦ ਸ਼ਾਹ ਵਲੀ ਜੀ

Monday, August 1, 2011

ਆ ਸੱਜ਼ਣਾਂ ਤੇਰੇ ਰਾਹੀ ਬੈਠੇ,,

ਆ ਸੱਜ਼ਣਾਂ ਤੇਰੇ ਰਾਹੀ ਬੈਠੇ,,
ਅਸਾ ਬਾਲ ਨੈਣਾ ਦੇ ਦੀਵੇ,,
ਨਿੱਤ ਨਿੱਤ ਦਰਦ ਵਿਛੌੜਾ ਤੇਰਾ,,
ਮੇਰਾ ਖੂਨ ਜ਼ਿਗਰ ਦਾ ਪੀਵੇ,,
ਤੇਰੀ ਦੀਦ ਬਿਨਾਂ ਮੇਰਾ ਯਾਰ ਸੱਜ਼ਣ ਇੱਕ ਪਲ ਆਰਾਮ ਨਾਂ ਥੀਵੇ,,
ਪਿਆਰਿਆਂ ਸੱਜਣਾਂ ਬਾਜ਼ੋ ਦੱਸੋਂ ਯਾਰ ਕਿਵੇਂ ਕੋਈ ਜੀਵੇ !.