Tuesday, November 15, 2011

ਗਿਰ ਕੇ ਟੀਸੀ ਤੋਂ ਤਾਂ ਸਭ ਰਿਸ਼ਤੇ ਹੀ ਹੋਏ ਚੂਰ ਨੇ,

ਗਿਰ ਕੇ ਟੀਸੀ ਤੋਂ ਤਾਂ ਸਭ ਰਿਸ਼ਤੇ ਹੀ ਹੋਏ ਚੂਰ ਨੇ,
ਫੇਰ ਵੀ ਉਹਨਾਂ ਦੀ ਕੁਝ ਪਹਿਚਾਨ ਬਾਕੀ ਹੈ ਅਜੇ,
ਤੂੰ ਹੈ ਤੇਰੇ ਨਾਲ ਸਾਰੇ ਜੱਗ ਦੀ ਰੌਣਕ ਵੀ ਹੈ,
ਫੇਰ ਵੀ ਕਿਉਂ ਦੂਰ ਤੱਕ ਸੁੰਨਸਾਨ ਬਾਕੀ ਹੈ ਅਜੇ,
ਕਿਸ ਤਰਾਂ ਬੱਤੀ ਬੁਝਾਵਾਂ ਬੰਦ ਕਰਾਂ ਬੂਹੇ ਕਿਵੇਂ,
ਲੈ ਕੇ ਆਉ ਮਹਿਕ ਜੋ ਮਹਿਮਾਨ ਬਾਕੀ ਹੈ ਅਜੇ,
ਧਾਰ ਕੇ ਤੂੰ ਰੂਪ ਫੁੱਲਾਂ ਦਾ ਹੀ ਆ ਜਾ ਘਰ ਮੇਰੇ,
ਤਰਸਦਾ ਖੁਸ਼ਬੂ ਲਈ ਗੁਲਦਾਨ ਬਾਕੀ ਹੈ ਅਜੇ..

♥ ਮੇਰੇ ਦਿਲ ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ ---•

♥ ਮੇਰੇ ਦਿਲ ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ ---•
•--ਓਹ ਜਿੱਥੇ ਰਹੇ ਹਮੇਸਾ ਖੁਸ਼ੀਆ ਪਾਵੇ --•
•--ਜੇ ਕਦੇ ਮੇਰੀ ਯਾਦ ਵਿੱਚ ਉਹਦੀ ਅੱਖ ਭਰ ਆਵੇ --•
•--ਤਾਂ ਰੱਬ ਕਰਕੇ ਓਹਨੂ ਕਦੇ ਮੇਰੀ ਯਾਦ ਹੀ ਨਾ ਆਵੇ ♥

ਮਨ ਚੋਂ ਮੇਰੇ ਸ਼ਿਕਵੇ ਸਾਰੇ ਤੇ ਸਾਰੇ ਹੀ ਫਿਕਰ ਗਏ ਨੇ,

ਮਨ ਚੋਂ ਮੇਰੇ ਸ਼ਿਕਵੇ ਸਾਰੇ ਤੇ ਸਾਰੇ ਹੀ ਫਿਕਰ ਗਏ ਨੇ,
ਅਪਣੇ ਅਤੇ ਪਰਾਏ ਸਭ ਹੀ ਜਦ ਤੋਂ ਮੈਨੂੰ ਵਿਸਰ ਗਏ ਨੇ,
ਬੜੇ ਹੀ ਸੁਪਨੇ ਮਨ ਵਿਚ ਲੈ ਕੇ ਜੀਵਨ ਦਾ ਰਾਹ ਚੁਣਿਆ ਹੈ ਸੀ,
ਜੱਗ ਦੇ ਭੀੜ ਭੱੜਕੇ ਅੰਦਰ ਪਰ ਉਹ ਸੁਪਨੇ ਸਾਰੇ ਬਿਖਰ ਗਏ ਨੇ...

ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ....

ਮਾਂ ਦੀ ਸਿਫਤ ਤਾਂ ਹਰ ਕੋਈ ਕਰਦਾ....
maa di sifat taan har koi karda..

ਪਰ ਬਾਪੂ ਨਹੀ ਕਿਸੇ ਨੂ ਯਾਦ ਰਹਿੰਦਾ ,
par bapu nahi kise nu yaad rehnda...

ਹੁੰਦਾ ਬਾਪ ਵੀ ਰੱਬ ਦਾ ਰੂਪ ਦੋਸਤੋ ,
hunda baap vi rabb da roop dosto,

ਜਿਸਦੇ ਸਿਰ ਤੇ ਘਰ ਆਬਾਦ ਰਹਿੰਦਾ ....
jisde sirr te ghar abaad rehnda...

ਓਹਦੇ ਸੀਨੇ ਚ ਵੀ ਇੱਕ ਦਿਲ ਹੈ ਜੋ,
ohde seene ch vi ikk dil hai jo

ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ....
aulaad di khushi layi betaab rehnda..

ਬੇਹਿਸਾਬ ਪਿਆਰ ਨਹੀ ਦੇਖਦਾ ਕੋਈ,
behisab pyar nahi dekhda koi,

ਬੱਸ ਉਸਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ..........
bass usde gusse da har kise nu hisab rehnda..

♥ ਸੋਹਣਾ ਯਾਰ ਜੇ ਮੈਥੋਂ ਦਿਲ ਮੰਗੇ, ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ--•

♥ ਸੋਹਣਾ ਯਾਰ ਜੇ ਮੈਥੋਂ ਦਿਲ ਮੰਗੇ, ਮੈ ਜਾਨ ਵੀ ਖੁਸ਼ੀ ਖੁਸ਼ੀ ਵਾਰ ਦਿਆ--•
•-- ਓ ਕਹੇ ਮੇਰੀ ਜਿੰਦਗੀ ਹੈ ਬਸ ਤੇਰੇ ਨਾਲ, ਤੇ ਮੈ ਸਭ ਕੁਝ ਓਸਤੋ ਹਾਰ ਦਿਆ--•
•--ਰੱਬਾਂ ਦੁੱਖ ਨਾ ਦੇਵੀ ਕਦੇ ਮੇਰੇ ਸੋਹਣੇ ਯਾਰ ਨੂੰ ,ਤੇ ਮੈਂ ਆਪਣੀਆ ਖੁਸ਼ੀਆਂ ਵੀ ਓਸਤੇ ਵਾਰ ਦਿਆ--•
•--ਲੋਕ ਤਾਂ ਲੱਭਦੇ ਨੇ ਐਵੇਂ ਪੱਥਰਾਂ ਚੋ ਰੱਬ,ਤੇ ਮੈਂ ਓਸੇ ਨੂੰ ਹੀ ਰੱਬ ਜਿੰਨਾਂ ਸਤਿਕਾਰ ਦਿਆ ♥