Thursday, July 28, 2011

ਕਰਕੇ ਮੇਰੇ ਨਾਲ ਜ਼ਰਾ ਮੁਹੱਬਤ ਤਾਂ ਦੇਖਦਾ,,,,,,,,,,,,,,,,,,,,,,,,,,,,,,,,,,,,,,,,,,

ਕਰਕੇ ਮੇਰੇ ਨਾਲ ਜ਼ਰਾ ਮੁਹੱਬਤ ਤਾਂ ਦੇਖਦਾ
ਦਿਲ ਚ’ ਮੇਰੇ ਕਿੰਨੀ ਸੀ ਚਾਹਤ ਤਾਂ ਦੇਖਦਾ

ਜਾਣ ਪਿਛੋਂ ਤੇਰੇ ਬੀਤੀ ਕੀ ਦਿਲ ਤੇ ਮੇਰੇ
ਇੱਕ ਬਾਰ ਮੁੜਕੇ ਮੇਰੀ ਹਾਲਤ ਤਾਂ ਦੇਖਦਾ

ਨੈਣੀਂ ਉਡੀਕ ਸੀ ਤੇਰੀ ਮਰ ਜਾਣ ਤੋਂ ਵੀ ਬਾਦ
ਚੁੱਕਕੇ ਜ਼ਰਾ ਕਫਨ ਮੇਰੀ ਸੂਰਤ ਤਾਂ ਦੇਖਦਾ

ਸਾਹਾਂ ਤੌਂ ਵੱਧ ਕੇ ਚਾਹਿਆ ਤੈਨੂੰ ਮੈਂ ਦੋਸਤਾ
ਤੇਰੀ ਪੈ ਗਈ ਸੀ ਮੈਨੂੰ ਆਦਤ ਤਾਂ ਦੇਖਦਾ

ਦੀਵਾਨਗੀ ਲਿਆਈ ਤੇਰੀ ਕਿਸ ਮਕਾਮ ਤੇ
ਮੈ-ਖਾਨਿਆ ਚ ਮੇਰੀ ਤੂੰ ਸ਼ੋਹਰਤ ਤਾਂ ਦੇਖਦਾ

ਮਾਰੀ ਤੂੰ ਦਿਲ ਨੂੰ ਠੋਕਰ ਪੱਥਰ ਸਮਝ ਕੇ ਸੁਣ
ਇਸ ਨੂੰ ਸੀ ਤੇਰੀ ਕਿੰਨੀ ਕੁ ਹਸਰਤ ਤਾਂ ਦੇਖਦਾ

ਵਰ੍ਹ ਗਿਆ ਐ ਸਾਵਣ ਸਾਗਰ ਤੇ ਹੀ ਕਿਓਂ?
ਥਲਾਂ ਨੂੰ ਵੀ ਸੀ ਤੇਰੀ ਜ਼ਰੂਰਤ ਤਾਂ ਦੇਖਦਾ

ਕਰਦਾ ਨ ਚਾਹੇ ਉਲਫਤਾਂ ,ਨਫਰਤ ਤੇ ਕਰਦਾ ਤੂੰ
ਅਸੀ ਕਿੰਝ ਨਿਭਾਂਵਦੇ ਹਾਂ ਅਦਾਵਤ ਤਾਂ ਦੇਖਦਾ

ਝੱਲ ਹੋਈ ਤੈਥੋਂ ਯਾਰਾ ਨਾ ਮੇਰੀ ਖੁਸ਼ੀ ਕਦੇ
ਆਕੇ ਘਰੇ ਤੂੰ ‘ਵੀਰ’ ਦੇ ਮਾਤਮ ਤਾਂ ਦੇਖਦਾ,,(nakama Helly)

No comments:

Post a Comment