Tuesday, January 11, 2011

ਪੜ-ਪੜ ਆਲਮ ਫਾਜ਼ਿਲ ਹੋਇਆਂ

ਪੜ-ਪੜ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪੜਿਆ ਈ ਨਈਂ |
ਜਾ-ਜਾ ਵੜਦਾਂ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵੜਿਆ ਈ ਨਈਂ |
ਐਵੇਂ ਰੋਜ਼ ਸ਼ੈਤਾਨ ਨਾਲ ਲੜਦਾਂ,ਕਦੇ ਨਫ਼ਸ ਆਪਣੇ ਨਾਲ ਲੜਿਆ ਈ ਨਈਂ |
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫੜਦਾਂ,ਜਿਹੜਾ ਘਰ ਬੈਠਾ ਉਹਨੂੰ ਫੜਿਆ ਈ ਨਈਂ 

No comments:

Post a Comment